Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

ਮਾਪਿਆਂ ਦੇ ਇਲਕੌਤੇ ਪੁੱਤਰ ਦੀ ਕੈਨੇਡਾ ’ਚ ਮੌਤ

Punjab News: ਬਰਨਾਲਾ ਦੇ ਪਿੰਡ ਛੀਨੀਵਾਲ ਦਾ ਇੱਕ ਹੋਰ ਚਿਰਾਗ ਵਿਦੇਸ਼ੀ ਧਰਤੀ ’ਤੇ ਹਮੇਸ਼ਾ ਲਈ ਬੁਝ ਗਿਆ ਹੈ। ਜਗਤਾਰ ਸਿੰਘ ਅਤੇ ਰੁਪਿੰਦਰ ਕੌਰ ਦੇ ਇਕਲੌਤੇ ਪੁੱਤਰ 24 ਸਾਲਾ ਬਲਤੇਜ ਸਿੰਘ ਦੀ ਕੈਨੇਡਾ ਦੇ ਸਰੀ ’ਚ ਸਾਈਲੈਂਟ ਅਟੈਕ ਨਾਲ ਮੌਤ ਹੋ ਗਈ। ਛੀਨੀਵਾਲ ਪਿੰਡ ਅਤੇ ਪੂਰੇ ਜ਼ਿਲ੍ਹੇ ’ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਬਲਤੇਜ ਆਪਣੇ […]
Nishant Malyan
By : Updated On: 29 Dec 2025 21:05:PM
ਮਾਪਿਆਂ ਦੇ ਇਲਕੌਤੇ ਪੁੱਤਰ ਦੀ ਕੈਨੇਡਾ ’ਚ ਮੌਤ
Punjaban Die In Canada

Punjab News: ਬਰਨਾਲਾ ਦੇ ਪਿੰਡ ਛੀਨੀਵਾਲ ਦਾ ਇੱਕ ਹੋਰ ਚਿਰਾਗ ਵਿਦੇਸ਼ੀ ਧਰਤੀ ’ਤੇ ਹਮੇਸ਼ਾ ਲਈ ਬੁਝ ਗਿਆ ਹੈ। ਜਗਤਾਰ ਸਿੰਘ ਅਤੇ ਰੁਪਿੰਦਰ ਕੌਰ ਦੇ ਇਕਲੌਤੇ ਪੁੱਤਰ 24 ਸਾਲਾ ਬਲਤੇਜ ਸਿੰਘ ਦੀ ਕੈਨੇਡਾ ਦੇ ਸਰੀ ’ਚ ਸਾਈਲੈਂਟ ਅਟੈਕ ਨਾਲ ਮੌਤ ਹੋ ਗਈ।

ਇਸ਼ਤਿਹਾਰ

ਛੀਨੀਵਾਲ ਪਿੰਡ ਅਤੇ ਪੂਰੇ ਜ਼ਿਲ੍ਹੇ ’ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਬਲਤੇਜ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਹੁਣ, ਪਰਿਵਾਰ ਦੀ ਸਭ ਤੋਂ ਵੱਡੀ ਚੁਣੌਤੀ ਬਲਤੇਜ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣਾ ਹੈ। ਦੱਸਿਆ ਗਿਆ ਹੈ ਕਿ ਲਾਸ਼ ਦੀ ਕਾਗਜ਼ੀ ਕਾਰਵਾਈ ਅਤੇ ਅੰਤਰਰਾਸ਼ਟਰੀ ਵਾਪਸੀ ‘ਤੇ ਲਗਭਗ $40,000 (ਲਗਭਗ 25-27 ਲੱਖ ਰੁਪਏ) ਖਰਚ ਆ ਰਿਹਾ ਹੈ।

ਪੀੜਤ ਪਰਿਵਾਰ ਵਿੱਤੀ ਤੌਰ ’ਤੇ ਇੰਨਾ ਠੀਕ ਨਹੀਂ ਹੈ ਕਿ ਇਕੱਲੇ ਇੰਨੀ ਵੱਡੀ ਰਕਮ ਇਕੱਠੀ ਕਰ ਸਕੇ। ਇਕ ਪਾਸੇ, ਉਹ ਆਪਣੇ ਇਕਲੌਤੇ ਪੁੱਤਰ ਦੇ ਵਿਛੋੜੇ ਦਾ ਸੋਗ ਮਨਾ ਰਹੇ ਹਨ ਅਤੇ ਦੂਜੇ ਪਾਸੇ, ਆਰਥਿਕ ਤੰਗੀਆਂ ਨੇ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਹਨ। ਮ੍ਰਿਤਕ ਨੌਜਵਾਨ ਦੀ ਮਾਂ ਰੁਪਿੰਦਰ ਕੌਰ ਅਤੇ ਪਿਤਾ, ਜਗਤਾਰ ਸਿੰਘ ਦੀ ਦੁਰਦਸ਼ਾ ਨੂੰ ਦਰਸਾਉਂਦੇ ਹੋਏ, ਜ਼ਿਲ੍ਹੇ ਭਰ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਮਦਦ ਦੀ ਜ਼ੋਰਦਾਰ ਅਪੀਲ ਕੀਤੀ ਹੈ। ਹਰ ਕੋਈ ਚਾਹੁੰਦਾ ਹੈ ਕਿ ਬਲਤੇਜ ਦੀ ਲਾਸ਼ ਜਲਦੀ ਤੋਂ ਜਲਦੀ ਉਸਦੇ ਪਿੰਡ ਛੀਨੀਵਾਲ ਪਹੁੰਚੇ ਤਾਂ ਜੋ ਉਸਦੇ ਮਾਪੇ ਆਪਣੇ ਪਿਆਰੇ ਪੁੱਤਰ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣ।

Read Latest News and Breaking News at Daily Post TV, Browse for more News

Ad
Ad

Punjab District News