Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

Shimla ‘ਚ ਤੇਜ਼ ਰਫ਼ਤਾਰ ਕਾਰ ਨੇ ਮਚਾਈ ਤਬਾਹੀ, 5 ਗੱਡੀਆਂ ਦਾ ਨੁਕਸਾਨ, 2 ਜ਼ਖ਼ਮੀ

Speeding car causes havoc in Shimla : ਬੁੱਧਵਾਰ ਦੇਰ ਰਾਤ ਸ਼ਿਮਲਾ ਦੇ ਵਿਕਾਸ ਨਗਰ ਇਲਾਕੇ ‘ਚ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕੰਡੇ ਖੜ੍ਹੀਆਂ ਗੱਡੀਆਂ ਨਾਲ ਟੱਕਰ ਮਾਰੀ। ਇਹ ਦੁਰਘਟਨਾ ਰਾਤ 10:40 ਵਜੇ, ਐਨਐਚ-5 ‘ਤੇ ਵਾਪਰੀ, ਜਦੋਂ ਪੰਥਾਘਾਟੀ ਵਲੋਂ ਆ ਰਹੀ ਇੱਕ ਕਾਰ ਬੇਕਾਬੂ ਹੋ ਗਈ। ਹਾਦਸੇ ‘ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Shimla ‘ਚ ਤੇਜ਼ ਰਫ਼ਤਾਰ ਕਾਰ ਨੇ ਮਚਾਈ ਤਬਾਹੀ, 5 ਗੱਡੀਆਂ ਦਾ ਨੁਕਸਾਨ, 2 ਜ਼ਖ਼ਮੀ

Speeding car causes havoc in Shimla : ਬੁੱਧਵਾਰ ਦੇਰ ਰਾਤ ਸ਼ਿਮਲਾ ਦੇ ਵਿਕਾਸ ਨਗਰ ਇਲਾਕੇ ‘ਚ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕੰਡੇ ਖੜ੍ਹੀਆਂ ਗੱਡੀਆਂ ਨਾਲ ਟੱਕਰ ਮਾਰੀ। ਇਹ ਦੁਰਘਟਨਾ ਰਾਤ 10:40 ਵਜੇ, ਐਨਐਚ-5 ‘ਤੇ ਵਾਪਰੀ, ਜਦੋਂ ਪੰਥਾਘਾਟੀ ਵਲੋਂ ਆ ਰਹੀ ਇੱਕ ਕਾਰ ਬੇਕਾਬੂ ਹੋ ਗਈ। ਹਾਦਸੇ ‘ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇੰਦਿਰਾ ਗਾਂਧੀ ਮੈਡੀਕਲ ਕਾਲਜ (IGMC) ‘ਚ ਦਾਖਲ ਕਰਵਾਇਆ ਗਿਆ।

ਕਿਵੇਂ ਹੋਇਆ ਹਾਦਸਾ?

ਪੁਲਿਸ ਅਨੁਸਾਰ, ਜ਼ਖ਼ਮੀ ਵੀਰਿੰਦਰ ਸਿੰਘ ਕਵਰ ਨੇ ਦੱਸਿਆ ਕਿ ਉਹ ਸੰਦੀਪ ਚੰਦੈਲ ਦੀ ਬਲੇਨੋ ਕਾਰ (HP 09C-6845) ‘ਚ ਕਸੁੰਪਟੀ ਤੋਂ BCS ਵੱਲ ਜਾ ਰਹੇ ਸਨ। ਜਦ ਉਹ ਪੈਟਰੋਲ ਪੰਪ ਦੇ ਨੇੜੇ ਪੁੱਜੇ, ਤਾਂ ਸਾਮ੍ਹਣੇ ਆ ਰਹੀ ਕਾਰ ਦੀ ਤੇਜ਼ ਰੋਸ਼ਨੀ ਉਨ੍ਹਾਂ ਦੀ ਗੱਡੀ ਉੱਤੇ ਪਈ। ਡ੍ਰਾਈਵਰ ਸੰਦੀਪ ਚੰਦੈਲ ਨੇ ਰੋਸ਼ਨੀ ਤੋਂ ਬਚਣ ਲਈ ਗੱਡੀ ਨੂੰ ਕੱਟ ਮਾਰੀ, ਜਿਸ ਕਾਰਨ ਕਾਰ ਦਾ ਕੰਟਰੋਲ ਖਤਮ ਹੋ ਗਿਆ ਅਤੇ ਉਹ ਸੜਕ ਕੰਡੇ ਖੜ੍ਹੀਆਂ ਹੋਰ ਗੱਡੀਆਂ ਨਾਲ ਜਾ ਟਕਰਾਈ।

5 ਗੱਡੀਆਂ ਹੋਈਆਂ ਨੁਕਸਾਨੀ

ਇਸ ਹਾਦਸੇ ‘ਚ ਮਾਰੁਤੀ ਸਵਿਫਟ (HP 63A-3753), ਇਗਨਿਸ (HP 52C-5903), ਆਲਟੋ (HP 52C-2049) ਸਮੇਤ ਕੁੱਲ 5 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀ ਹੋਈਆਂ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਈ ਗੱਡੀਆਂ ਦੇ ਅੱਗੇ ਅਤੇ ਪਿੱਛੇ ਵਾਲੇ ਹਿੱਸੇ ਪੂਰੀ ਤਰ੍ਹਾਂ ਤਬਾਹ ਹੋ ਗਏ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਦੁਰਘਟਨਾ ਦੀ ਸੂਚਨਾ ਮਿਲਣ ‘ਤੇ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਦਰਜ ਕਰਕੇ, ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਗੱਡੀ ਚਲਾਉਣ ਵਾਲੇ ਵਿਅਕਤੀ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਹੀ ਹਾਦਸੇ ਦਾ ਮੁੱਖ ਕਾਰਨ ਮੰਨੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News