ਪਟਨਾ ‘ਚ ਤੇਜ਼ ਰਫ਼ਤਾਰ ਦਾ ਕਹਿਰ! ਕਾਰ ਨੇ ਸੜਕ ‘ਤੇ ਜਾ ਰਹੇ 6 ਲੋਕਾਂ ਨੂੰ ਦਰੜਿਆ, ਇਕ ਦੀ ਹੋਈ ਮੌਤ
Patna Speeding Car Accident; ਪਟਨਾ ‘ਚ, ਤੇਜ਼ ਰਫ਼ਤਾਰ ਨਾਲ ਜਾ ਰਹੀ ਇੱਕ ਬੇਕਾਬੂ ਕਾਰ ਨੇ ਛੇ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਅਤੇ ਪੰਜ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਚਾਂਸੀ ਰਾਏ (60) ਵਜੋਂ ਹੋਈ ਹੈ।
ਦੱਸ ਦੇਈਏ ਕਿ ਇਹ ਘਟਨਾ ਦਾਨਾਪੁਰ ਥਾਣਾ ਖੇਤਰ ਦੇ ਝਾਕਰੀ ਮਹਾਦੇਵ ਰੋਡ ‘ਤੇ ਵਾਪਰੀ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ‘ਚ ਕਾਰ ਪਹਿਲਾਂ ਸੜਕ ਦੇ ਗਲਤ ਪਾਸੇ ਚਲੇ ਗਈ, ਜਿਸ ਨਾਲ ਚਾਰ ਲੋਕ ਜ਼ਖਮੀ ਹੋ ਗਏ।
ਕਾਰ ਡਰਾਈਵਰ ਵਿਅਕਤੀ ਨੂੰ ਕੁਚਲਦਾ ਹੋਇਆ ਅੱਗੇ ਵੱਲ ਜਾਂਦਾ ਹੈ, ਤਾਂ ਅਚਾਨਕ ਥੋੜੀ ਅੱਗੇ ਜਾਕੇ ਗੱਡੀ ਰੁਕ ਜਾਂਦੀ ਹੈ। ਇਸਤੋਂ ਬਾਅਦ ਹੇਠਾਂ ਫਸੇ ਵਿਅਕਤੀ ਨੂੰ ਕੁਚਲਦਾ ਹੋਇਆ ਡਰਾਈਵਰ ਕਾਰ ਨੂੰ ਮੌਕੇ ‘ਤੇ ਭਜਾ ਕੇ ਫਰਾਰ ਹੋ ਜਾਂਦਾ ਹੈ।
ਸ਼ਿਕਾਇਤ ਦੇ ਅਧਾਰ ‘ਤੇ ਜਾਂਚ ‘ਚ ਜੁਟੀ ਪੁਲਿਸ
ਸ਼ਿਕਾਇਤ ਮਿਲਣ ‘ਤੇ, ਦਾਨਾਪੁਰ ਪੁਲਿਸ ਅਤੇ ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਨੇੜਲੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਤੋਂ ਪਤਾ ਲੱਗਾ ਕਿ ਡਰਾਈਵਰ ਕਾਰ ਲੈ ਕੇ ਮਰੀਨ ਡਰਾਈਵ ਵੱਲ ਭੱਜ ਗਿਆ ਸੀ। ਟ੍ਰੈਫਿਕ ਪੁਲਿਸ ਵੱਲੋਂ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ‘ਤੇ ਡਰਾਈਵਰ ਦੀ ਪਛਾਣ ਕਰਨ ਲਈ ਜੁਟ ਚੁੱਕੀ ਹੈ।