Journalism Of Hope
BREAKING NEWS
ਵੱਡੀ ਖ਼ਬਰ! ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫਾ.... NEET ਪੇਪਰ ਲੀਕ ਮਾਮਲਾ: NTA ਨੇ 47 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ, ਦਰਜ ਹੋਵੇਗਾ ਕ੍ਰਿਮਿਨਲ ਕੇਸ....ਪੰਜਾਬ ਕਾਂਗਰਸ ‘ਚ ਫਿਰ ਕਲੇਸ਼! ਸਾਬਕਾ CM ਚੰਨੀ ਵੱਲੋਂ ਅਸਤੀਫ਼ੇ ਦੀ ਤਿਆਰੀ?...... NEET ਪੇਪਰ ਲੀਕ ਮਾਮਲੇ ‘ਤੇ ਕੇਂਦਰ ਦਾ ਵੱਡਾ ਫੈਸਲਾ, ਦੋਸ਼ੀਆਂ ਲਈ 10 ਸਾਲ ਦੀ ਸਜ਼ਾ ਤੇ 10 ਕਰੋੜ ਰੁਪਏ ਜੁਰਮਾਨਾ....

Stock Market Crash : ਅਮਰੀਕਾ ਤੋਂ ਬਾਅਦ ਭਾਰਤੀ ਬਾਜ਼ਾਰ ‘ਚ ਹੜਕੰਪ , ਨਿਫਟੀ 23000 ਤੋਂ ਹੇਠਾਂ

Stock Market Crash :ਅਮਰੀਕਾ ਦੇ ਸ਼ੇਅਰ ਬਾਜ਼ਾਰ ‘ਚ ਹੜਕੰਪ ਮਚ ਗਿਆ ਹੈ। ਵੀਰਵਾਰ ਰਾਤ ਨੂੰ ਅਮਰੀਕੀ ਬਾਜ਼ਾਰ ‘ਚ ਨੈਸਡੈਕ ਕਰੀਬ 6 ਫੀਸਦੀ ਡਿੱਗਿਆ, ਜਦੋਂ ਕਿ ਡਾਓ ਜੋਂਸ ਇੰਡੈਕਸ ‘ਚ 1600 ਅੰਕ ਜਾਂ ਕਰੀਬ 4 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। S&P 500 ਵਿੱਚ ਵੀ ਲਗਭਗ 5 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਜਿਸ ਦਾ ਅਸਰ […]
Nishant Malyan
By : Published: 04 Apr 2025 11:05:AM
Stock Market Crash : ਅਮਰੀਕਾ ਤੋਂ ਬਾਅਦ ਭਾਰਤੀ ਬਾਜ਼ਾਰ ‘ਚ ਹੜਕੰਪ , ਨਿਫਟੀ 23000 ਤੋਂ ਹੇਠਾਂ

Stock Market Crash :ਅਮਰੀਕਾ ਦੇ ਸ਼ੇਅਰ ਬਾਜ਼ਾਰ ‘ਚ ਹੜਕੰਪ ਮਚ ਗਿਆ ਹੈ। ਵੀਰਵਾਰ ਰਾਤ ਨੂੰ ਅਮਰੀਕੀ ਬਾਜ਼ਾਰ ‘ਚ ਨੈਸਡੈਕ ਕਰੀਬ 6 ਫੀਸਦੀ ਡਿੱਗਿਆ, ਜਦੋਂ ਕਿ ਡਾਓ ਜੋਂਸ ਇੰਡੈਕਸ ‘ਚ 1600 ਅੰਕ ਜਾਂ ਕਰੀਬ 4 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। S&P 500 ਵਿੱਚ ਵੀ ਲਗਭਗ 5 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਜਿਸ ਦਾ ਅਸਰ ਅੱਜ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ‘ਚ ਗਿਰਾਵਟ ਹੌਲੀ-ਹੌਲੀ ਜ਼ੋਰ ਫੜ ਰਹੀ ਹੈ।

ਇਸ਼ਤਿਹਾਰ

ਸੈਂਸੈਕਸ ‘ਚ 660 ਅੰਕ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਨਿਫਟੀ ‘ਚ ਵੀ 250 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਫਿਲਹਾਲ 23000 ਦੇ ਪੱਧਰ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਸੈਂਸੈਕਸ 75700 ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।ਹਾਲਾਂਕਿ ਨਿਫਟੀ ਬੈਂਕ ‘ਚ 90 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਬੀਐਸਈ ਦੇ ਚੋਟੀ ਦੇ 30 ਸ਼ੇਅਰਾਂ ਵਿੱਚੋਂ, 26 ਸ਼ੇਅਰ ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ HDFC ਬੈਂਕ, ਭਾਰਤੀ ਏਅਰਟੈੱਲ ਸਮੇਤ 2 ਹੋਰ ਸ਼ੇਅਰ ਵਧ ਰਹੇ ਹਨ। ਸਭ ਤੋਂ ਜ਼ਿਆਦਾ ਗਿਰਾਵਟ ਟਾਟਾ ਮੋਟਰਜ਼ ਦੇ ਸ਼ੇਅਰਾਂ ‘ਚ 4 ਫੀਸਦੀ ਰਹੀ ਹੈ। ਇਸ ਤੋਂ ਬਾਅਦ ਟਾਟਾ ਸਟੀਲ ਅਤੇ ਐੱਲਐਂਡਟੀ ਦੇ ਸ਼ੇਅਰਾਂ ‘ਚ ਵੀ ਕਰੀਬ 2.5 ਫੀਸਦੀ ਦੀ ਗਿਰਾਵਟ ਆਈ ਹੈ।

ਅਮਰੀਕੀ ਬਾਜ਼ਾਰ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਅੱਜ ਏਂਜਲ ਵਨ ਦੇ ਸ਼ੇਅਰ 4 ਫੀਸਦੀ ਦੇ ਨੁਕਸਾਨ ਨਾਲ ਕਾਰੋਬਾਰ ਕਰ ਰਹੇ ਹਨ। ਟਰੰਪ ਟੈਰਿਫ ਕਾਰਨ ਟਾਟਾ ਮੋਟਰਜ਼ ਦੇ ਸ਼ੇਅਰ 4 ਫੀਸਦੀ ਤੱਕ ਡਿੱਗ ਗਏ ਹਨ। ਇਸ ਦੇ ਨਾਲ ਹੀ ਹਿੰਦੁਸਤਾਨ ਕਾਪਰਜ਼ ਦੇ ਸ਼ੇਅਰਾਂ ‘ਚ 3 ਫੀਸਦੀ ਅਤੇ ਮਜ਼ਾਗਨ ਡੌਕ ਦੇ ਸ਼ੇਅਰਾਂ ‘ਚ 6 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਵੇਦਾਂਤਾ ਦੇ ਸ਼ੇਅਰਾਂ ‘ਚ 5.28 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਰਿਲਾਇੰਸ ਨੂੰ 2 ਫੀਸਦੀ ਤੋਂ ਜ਼ਿਆਦਾ ਦਾ ਹੋਇਆ ਨੁਕਸਾਨ

ਗਲੋਬਲ ਤਣਾਅ ਕਾਰਨ ਰਿਲਾਇੰਸ ਇੰਡਸਟਰੀਜ਼ (RIL ਸ਼ੇਅਰ) ਦੇ ਸ਼ੇਅਰਾਂ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਰਿਲਾਇੰਸ ਦੇ ਸ਼ੇਅਰ 2.83% ਦੀ ਗਿਰਾਵਟ ਨਾਲ 1213 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ HDFC ਬੈਂਕ ਨੇ ਬਾਜ਼ਾਰ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕਿ 2.35 ਫੀਸਦੀ ਦੇ ਵਾਧੇ ਨਾਲ 1837 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਿਹਾ ਹੈ, ਜਿਸ ਕਾਰਨ ਨਿਫਟੀ ਬੈਂਕ ਹੁਣ ਗ੍ਰੀਨ ਜ਼ੋਨ ‘ਚ ਆ ਗਿਆ ਹੈ।

NSE ਦੇ 2,518 ਸ਼ੇਅਰਾਂ ‘ਚੋਂ 531 ਸ਼ੇਅਰ ਵਧ ਰਹੇ ਹਨ, ਜਦੋਂ ਕਿ 1,934 ਸ਼ੇਅਰ ਗਿਰਾਵਟ ‘ਤੇ ਕਾਰੋਬਾਰ ਕਰ ਰਹੇ ਹਨ। ਇਸ ਤੋਂ ਇਲਾਵਾ 53 ਸ਼ੇਅਰਾਂ ‘ਚ ਕੋਈ ਬਦਲਾਅ ਨਹੀਂ ਹੋਇਆ। 18 ਸ਼ੇਅਰ ਲੋਅਰ ਸਰਕਟ ‘ਤੇ ਹਨ ਅਤੇ 124 ਸ਼ੇਅਰ ਅੱਪਰ ਸਰਕਟ ‘ਤੇ ਹਨ। 20 ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ ‘ਤੇ ਅਤੇ 22 ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ।

Read Latest News and Breaking News at Daily Post TV, Browse for more News

Ad
Ad

Punjab District News