Journalism Of Hope
BREAKING NEWS
ਡੇਲੀ ਪੋਸਟ ‘ਤੇ ‘The Great Khali’ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ, ਕਿਹਾ- ‘ਓਹੀ ਕਰ ਸਕਦਾ ਪੰਜਾਬ ’ਚੋਂ ਨਸ਼ਾ ਖ਼ਤਮ’......ਪੰਜਾਬ ਦੇ ਅਰਨੀਵਾਲਾ ਵਿਖੇ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ – ਖੁੱਡੀਆਂ.....ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ.....ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ....ਓਲਡ ਪੈਨਸ਼ਨ ਸਕੀਮ ਮਾਮਲੇ ’ਚ ਪੰਜਾਬ ਸਰਕਾਰ ‘ਤੇ ਹਾਈਕੋਰਟ ਸਖ਼ਤ.....ਵੈਸਟਇੰਡੀਜ਼ ਖ਼ਿਲਾਫ਼ ਵਨਡੇ ਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ

Union Cabinet raises basic salary limit for EPF-EPS: ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ EPF ਅਤੇ EPS ਲਈ ਲਾਜ਼ਮੀ ਬੇਸਿਕ ਤਨਖਾਹ ਦੀ ਸੀਮਾ ₹15,000 ਤੋਂ ਵਧਾ ਕੇ ₹25,000 ਪ੍ਰਤੀ ਮਹੀਨਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਵਿਵਸਥਾ ਤਹਿਤ ਹੁਣ ₹25 ਹਜ਼ਾਰ ਤੱਕ ਦੀ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਨੂੰ PF ਦੇ ਦਾਇਰੇ ਵਿੱਚ ਸ਼ਾਮਲ […]
Ranjit Singh
By : Published: 17 Sep 2026 09:31:AM
ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ
  • ਪਹਿਲਾਂ ₹15 ਹਜ਼ਾਰ ਸੀ ਲਿਮਿਟ
  • 51 ਲੱਖ ਕਰਮਚਾਰੀਆਂ ਨੂੰ PF ਬਚਤ ਅਤੇ ਪੈਨਸ਼ਨ ਦਾ ਸਿੱਧਾ ਲਾਭ ਮਿਲੇਗਾ

Union Cabinet raises basic salary limit for EPF-EPS: ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ EPF ਅਤੇ EPS ਲਈ ਲਾਜ਼ਮੀ ਬੇਸਿਕ ਤਨਖਾਹ ਦੀ ਸੀਮਾ ₹15,000 ਤੋਂ ਵਧਾ ਕੇ ₹25,000 ਪ੍ਰਤੀ ਮਹੀਨਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਵਿਵਸਥਾ ਤਹਿਤ ਹੁਣ ₹25 ਹਜ਼ਾਰ ਤੱਕ ਦੀ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਨੂੰ PF ਦੇ ਦਾਇਰੇ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ।

ਇਸ਼ਤਿਹਾਰ

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸ ਫੈਸਲੇ ਨਾਲ ਲਗਭਗ 51 ਲੱਖ ਕਰਮਚਾਰੀਆਂ ਨੂੰ PF ਬਚਤ ਅਤੇ ਪੈਨਸ਼ਨ ਦਾ ਸਿੱਧਾ ਲਾਭ ਮਿਲੇਗਾ।

ਹੁਣ ਤੱਕ ₹15 ਹਜ਼ਾਰ ਤੋਂ ਵੱਧ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਲਈ PF ਵਿੱਚ ਸ਼ਾਮਲ ਹੋਣਾ ਜਾਂ ਨਾ ਹੋਣਾ ਉਨ੍ਹਾਂ ਦੀ ਚੋਣ ‘ਤੇ ਨਿਰਭਰ ਕਰਦਾ ਸੀ। ਨਵੀਂ ₹25 ਹਜ਼ਾਰ ਦੀ ਸੀਮਾ ਲਾਗੂ ਹੋਣ ਤੋਂ ਬਾਅਦ ਵੱਧ ਕਰਮਚਾਰੀ PF ਦੇ ਦਾਇਰੇ ਵਿੱਚ ਆਉਣਗੇ।

ਸਰਕਾਰ ਮੁਤਾਬਕ PF ਵਿੱਚ ਯੋਗਦਾਨ ਵਧਣ ਨਾਲ ਕਰਮਚਾਰੀਆਂ ਦੀ ਬਚਤ ਵਿੱਚ ਵਾਧਾ ਹੋਵੇਗਾ ਅਤੇ ਰਿਟਾਇਰਮੈਂਟ ਸਮੇਂ ਵੱਡਾ ਫੰਡ ਇਕੱਠਾ ਹੋ ਸਕੇਗਾ। ਇਸ ਦੇ ਨਾਲ EPS ਤਹਿਤ ਪੈਨਸ਼ਨ ਨਾਲ ਜੁੜਿਆ ਲਾਭ ਵੀ ਮਿਲੇਗਾ।

Read Latest News and Breaking News at Daily Post TV, Browse for more News

Ad
Ad

Punjab District News