ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਹੀ ਪਹੁੰਚਣਗੇ ਚੰਡੀਗੜ੍ਹ
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੇ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਗਈ ਹੈ। ਪਹਿਲਾਂ ਉਨ੍ਹਾਂ ਦਾ 1 ਨਵੰਬਰ ਨੂੰ ਚੰਡੀਗੜ੍ਹ ਪਹੁੰਚਣ ਦਾ ਪ੍ਰੋਗਰਾਮ ਸੀ, ਪਰ ਨਵੇਂ ਸ਼ਡਿਊਲ ਮੁਤਾਬਕ ਉਹ ਅੱਜ 31 ਅਕਤੂਬਰ ਦੀ ਸ਼ਾਮ ਨੂੰ ਹੀ ਇੱਥੇ ਪਹੁੰਚ ਜਾਣਗੇ। ਹਵਾਈ ਅੱਡੇ ਤੋਂ ਉਹ ਸਿੱਧੇ ਪੰਚਕੂਲਾ ਜਾਣਗੇ, ਜਿੱਥੇ ਉਨ੍ਹਾਂ ਦੇ ਰਾਤ ਠਹਿਰਨ ਦਾ […]
ਲੇਖਕ :
ਰਣਜੀਤ ਸਿੰਘ
ਪ੍ਰਕਾਸ਼ਿਤ: | ਅੱਪਡੇਟ:
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੇ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਗਈ ਹੈ। ਪਹਿਲਾਂ ਉਨ੍ਹਾਂ ਦਾ 1 ਨਵੰਬਰ ਨੂੰ ਚੰਡੀਗੜ੍ਹ ਪਹੁੰਚਣ ਦਾ ਪ੍ਰੋਗਰਾਮ ਸੀ, ਪਰ ਨਵੇਂ ਸ਼ਡਿਊਲ ਮੁਤਾਬਕ ਉਹ ਅੱਜ 31 ਅਕਤੂਬਰ ਦੀ ਸ਼ਾਮ ਨੂੰ ਹੀ ਇੱਥੇ ਪਹੁੰਚ ਜਾਣਗੇ।
ਹਵਾਈ ਅੱਡੇ ਤੋਂ ਉਹ ਸਿੱਧੇ ਪੰਚਕੂਲਾ ਜਾਣਗੇ, ਜਿੱਥੇ ਉਨ੍ਹਾਂ ਦੇ ਰਾਤ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਅਗਲੇ ਦਿਨ ਸਵੇਰੇ 10 ਵਜੇ ਉਹ ਚੰਡੀਗੜ੍ਹ ਦੇ ਸੈਕਟਰ-26 ਸਥਿਤ ਪੁਲਿਸ ਲਾਈਨ ਵਿੱਚ ਕਰਵਾਈ ਜਾ ਰਹੀ ਰਾਈਜ਼ਿੰਗ ਡੇਅ ਪਰੇਡ ਵਿੱਚ ਸ਼ਾਮਲ ਹੋਣਗੇ।
ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹਵਾਈ ਅੱਡੇ ਤੋਂ ਪੰਚਕੂਲਾ ਅਤੇ ਚੰਡੀਗੜ੍ਹ ਵਿੱਚ ਹੋਣ ਵਾਲੇ ਦੋਵਾਂ ਪ੍ਰੋਗਰਾਮਾਂ ਵਾਲੀਆਂ ਥਾਵਾਂ ਤੱਕ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ।