Banner
Banner

Uppal Farm: ”ਗਲਤ-ਫਹਿਮੀ ਹੋ ਗਈ ਸੀ”, ਦੋਵਾਂ ਪਰਿਵਾਰਾਂ ‘ਚ ਹੋਇਆ ਸਮਝੌਤਾ

Jalandhar: ਜਲੰਧਰ ‘ਚ 19 ਸਾਲਾ ਕੁੜੀ ਵੱਲੋਂ ਆਪਣੇ ਮੰਗੇਤਰ ਅਤੇ ਉਸ ਦੇ ਦੋਸਤ ਖਿਲਾਫ਼ ਸਰੀਰਕ ਸ਼ੋਸ਼ਣ ਕਰਨ ਅਤੇ ਵੀਡੀਓ ਬਣਾ ਕੇ ਲੀਕ ਕਰਨ ਦੇ ਮਾਮਲੇ ਵਿੱਚ ਵੱਡਾ ਯੂ-ਟਰਨ ਸਾਹਮਣੇ ਆਇਆ ਹੈ। ਪੀੜਤ ਕੁੜੀ ਨੇ ਦੋਵਾਂ ਨੌਜਵਾਨਾਂ ਖਿਲਾਫ਼ ਦੋਸ਼ ਲਾਏ ਸਨ, ਜਿਸ ‘ਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ਼ ਕੇਸ ਵੀ ਦਰਜ ਕਰ ਲਿਆ ਸੀ। ਪਰ ਖ਼ਬਰ […]
Amritpal Singh
By : Updated On: 21 Aug 2025 18:38:PM
Uppal Farm: ”ਗਲਤ-ਫਹਿਮੀ ਹੋ ਗਈ ਸੀ”, ਦੋਵਾਂ ਪਰਿਵਾਰਾਂ ‘ਚ ਹੋਇਆ ਸਮਝੌਤਾ

Jalandhar: ਜਲੰਧਰ ‘ਚ 19 ਸਾਲਾ ਕੁੜੀ ਵੱਲੋਂ ਆਪਣੇ ਮੰਗੇਤਰ ਅਤੇ ਉਸ ਦੇ ਦੋਸਤ ਖਿਲਾਫ਼ ਸਰੀਰਕ ਸ਼ੋਸ਼ਣ ਕਰਨ ਅਤੇ ਵੀਡੀਓ ਬਣਾ ਕੇ ਲੀਕ ਕਰਨ ਦੇ ਮਾਮਲੇ ਵਿੱਚ ਵੱਡਾ ਯੂ-ਟਰਨ ਸਾਹਮਣੇ ਆਇਆ ਹੈ। ਪੀੜਤ ਕੁੜੀ ਨੇ ਦੋਵਾਂ ਨੌਜਵਾਨਾਂ ਖਿਲਾਫ਼ ਦੋਸ਼ ਲਾਏ ਸਨ, ਜਿਸ ‘ਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ਼ ਕੇਸ ਵੀ ਦਰਜ ਕਰ ਲਿਆ ਸੀ। ਪਰ ਖ਼ਬਰ ਸਾਹਮਣੇ ਆਈ ਹੈ ਕਿ ਦੋਵਾਂ ਪਰਿਵਾਰਾਂ ਵਿੱਚ ਮਾਮਲਾ ਹੱਲ ਹੋ ਗਿਆ ਹੈ ਅਤੇ ਸਮਝੌਤਾ ਕਰ ਲਿਆ ਗਿਆ ਹੈ। ਦੋਵਾਂ ਪਰਿਵਾਰਾਂ ਵੱਲੋਂ ਇਸ ਮਸਲੇ ਨੂੰ ‘ਗਲਤ-ਫਹਿਮੀ ਹੋ ਗਈ ਸੀ” ਕਿਹਾ ਜਾ ਰਿਹਾ ਹੈ।

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੀ ਸੂ-ਮੋਟੋ

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਸੂ-ਮੋਟੋ ਨੋਟਿਸ ਲਿਆ ਸੀ ਅਤੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਦੱਸਿਆ ਸੀ। ਕਮਿਸ਼ਨ ਵੱਲੋਂ ਮਾਮਲੇ ‘ਚ ਐਸਐਸਪੀ ਜਲੰਧਰ ਨੂੰ 22 ਅਗਸਤ ਤੱਕ ਦੋ ਦਿਨਾਂ ਵਿੱਚ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਸਨ।

Read Latest News and Breaking News at Daily Post TV, Browse for more News

Ad
Ad