Journalism Of Hope

ਔਰਤ ਤੇ 2 ਸਾਲ ਦੀ ਬੱਚੀ ਦੀ ਸੜਨ ਕਾਰਨ ਮੌਤ, ਸਹੁਰੇ ਪਰਿਵਾਰ ’ਤੇ ਦੋਵਾਂ ਨੂੰ ਅੱਗ ਲਾ ਕੇ ਮਾਰਨ ਦੇ ਦੋਸ਼

Woman and 2-year-old girl die of burns; ਸਿਰਸਾ: ਹਰਿਆਣਾ ਦੇ ਸਿਰਸਾ ਵਿੱਚ ਇੱਕ ਵਿਆਹੀ ਔਰਤ ਅਤੇ ਉਸ ਦੀ 2 ਸਾਲ ਦੀ ਧੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੇ ਭਰਾ ਨੇ ਸਹੁਰੇ ਪਰਿਵਾਰ ’ਤੇ ਦੋਵਾਂ ਨੂੰ ਅੱਗ ਲਗਾ ਕੇ ਮਾਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪਤੀ ਅਤੇ […]
By : Updated On: 22 Sep 2026 08:51:AM
ਔਰਤ ਤੇ 2 ਸਾਲ ਦੀ ਬੱਚੀ ਦੀ ਸੜਨ ਕਾਰਨ ਮੌਤ, ਸਹੁਰੇ ਪਰਿਵਾਰ ’ਤੇ ਦੋਵਾਂ ਨੂੰ ਅੱਗ ਲਾ ਕੇ ਮਾਰਨ ਦੇ ਦੋਸ਼

Woman and 2-year-old girl die of burns; ਸਿਰਸਾ: ਹਰਿਆਣਾ ਦੇ ਸਿਰਸਾ ਵਿੱਚ ਇੱਕ ਵਿਆਹੀ ਔਰਤ ਅਤੇ ਉਸ ਦੀ 2 ਸਾਲ ਦੀ ਧੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੇ ਭਰਾ ਨੇ ਸਹੁਰੇ ਪਰਿਵਾਰ ’ਤੇ ਦੋਵਾਂ ਨੂੰ ਅੱਗ ਲਗਾ ਕੇ ਮਾਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪਤੀ ਅਤੇ ਸੱਸ-ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ਼ਤਿਹਾਰ

ਮ੍ਰਿਤਕਾ ਦੀ ਪਛਾਣ ਸ਼ੱਕਰ ਮੰਦੋਰੀ ਵਾਸੀ ਕਵਿਤਾ (32) ਵਜੋਂ ਹੋਈ ਹੈ। ਘਟਨਾ ਐਤਵਾਰ ਦੁਪਹਿਰ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ। ਪਰਿਵਾਰ ਮੁਤਾਬਕ, ਘਟਨਾ ਸਮੇਂ ਕਵਿਤਾ ਘਰ ਦੇ ਇੱਕ ਕਮਰੇ ਵਿੱਚ ਸੀ, ਜਿੱਥੇ ਉਸ ਦੀ ਕਰੀਬ 60 ਫੀਸਦੀ ਸੜੀ ਹੋਈ ਲਾਸ਼ ਮਿਲੀ। ਦੂਜੇ ਪਾਸੇ ਉਸ ਦੀ 2 ਸਾਲਾ ਧੀ ਸਾਨਵੀ ਝੁਲਸੀ ਹੋਈ ਹਾਲਤ ਵਿੱਚ ਘਰ ਤੋਂ ਬਾਹਰ ਆਈ। ਬੱਚੀ ਦੇ ਚੀਕਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਦਾਜ਼ ਦੀ ਮੰਗ ਨੂੰ ਲੈ ਕੇ ਤੰਗ ਕਰਨ ਦੇ ਦੋਸ਼
ਕਵਿਤਾ ਦੇ ਭਰਾ ਸਤੀਸ਼ ਨੇ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਕਾਫੀ ਸਮੇਂ ਤੋਂ ਦਾਜ਼ ਦੀ ਮੰਗ ਕਰ ਰਿਹਾ ਸੀ। ਮੰਗ ਪੂਰੀ ਨਾ ਹੋਣ ’ਤੇ ਉਸ ਦੀ ਭੈਣ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਜਾਂਦੀ ਸੀ। ਭਰਾ ਮੁਤਾਬਕ, ਕਵਿਤਾ ਤੰਗ ਆ ਕੇ ਇੱਕ ਵਾਰ ਆਪਣੇ ਪੇਕੇ ਘਰ ਵੀ ਆ ਗਈ ਸੀ, ਪਰ ਉਸ ਦਾ ਪਤੀ ਉਸ ਨੂੰ ਮੁੜ ਸਹੁਰੇ ਘਰ ਲੈ ਗਿਆ ਸੀ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪਤੀ ਅਤੇ ਸੱਸ-ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਵਿਤਾ ਦੀ ਲਾਸ਼ ਦਾ ਪੋਸਟਮਾਰਟਮ ਸਿਰਸਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ।

ਘਟਨਾ ਤੋਂ ਕੁਝ ਸਮਾਂ ਪਹਿਲਾਂ ਭਰਾ ਨਾਲ ਹੋਈ ਸੀ ਗੱਲ
ਸਤੀਸ਼ ਨੇ ਦੱਸਿਆ ਕਿ ਦੁਪਹਿਰ 1:35 ਵਜੇ ਕਵਿਤਾ ਨੇ ਉਸ ਨੂੰ ਫੋਨ ਕਰਕੇ ਉਸ ਦੇ ਪੁੱਤਰ ਦੇ ਜਨਮਦਿਨ ਦੀ ਵਧਾਈ ਦਿੱਤੀ ਸੀ। ਉਸ ਨੇ ਦੱਸਿਆ ਕਿ ਉਸ ਦੀ ਧੀ ਸਾਨਵੀ ਸੁੱਤੀ ਹੋਈ ਹੈ, ਨਹੀਂ ਤਾਂ ਉਹ ਵੀਡੀਓ ਕਾਲ ਕਰਦੀ। ਇਸ ਤੋਂ ਕਰੀਬ ਦੋ ਮਿੰਟ ਬਾਅਦ ਕਵਿਤਾ ਨੇ ਆਪਣੇ ਪਿਤਾ ਬਨਾਰਸੀ ਦਾਸ ਨਾਲ ਵੀ ਫੋਨ ’ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਆਪਣਾ ਕੰਮ ਕਰ ਲੈਣ, ਬਾਅਦ ਵਿੱਚ ਗੱਲ ਕਰੇਗੀ।

2:30 ਵਜੇ ਮਿਲੀ ਅੱਗ ਲੱਗਣ ਦੀ ਸੂਚਨਾ
ਪਰਿਵਾਰ ਮੁਤਾਬਕ, ਕਰੀਬ 2:30 ਵਜੇ ਕਵਿਤਾ ਦੇ ਸਹੁਰੇ ਦੇ ਮੋਬਾਈਲ ਨੰਬਰ ਤੋਂ ਪੇਕੇ ਪਰਿਵਾਰ ਨੂੰ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਪਿੰਡ ਦਾ ਸਰਪੰਚ ਦੱਸਦਿਆਂ ਕਿਹਾ ਕਿ ਕਵਿਤਾ ਸੜ ਗਈ ਹੈ ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਹਿਲਾਂ ਕਵਿਤਾ ਦੇ ਮਾਮਾ ਮਹਿੰਦਰ ਸਿੰਘ ਪਿੰਡ ਪਹੁੰਚੇ ਅਤੇ ਫਿਰ ਪੇਕੇ ਪਰਿਵਾਰ ਦੇ ਹੋਰ ਮੈਂਬਰ ਵੀ ਸ਼ੱਕਰ ਮੰਦੋਰੀ ਪਹੁੰਚ ਗਏ।

Read Latest News and Breaking News at Daily Post TV, Browse for more News

Ad
Ad

Punjab District News