Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

WPL 2025: ਅੱਜ ਤੋਂ ਸ਼ੁਰੂ ਹੋ ਰਹ ਮਹਿਲਾ ਪ੍ਰੀਮੀਅਰ ਲੀਗ, ਗੁਜਰਾਤ-ਬੈਂਗਲੁਰੂ ਵਿਚਕਾਰ ਪਹਿਲਾ ਮੈਚ, ਜਾਣੋ ਕੀ ਰਹੇਗਾ ਖਾਸ

Women’s Premier League 2025: ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਜਾਇੰਟਸ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। Gujarat Giants vs Royal Challengers Bengaluru: ਮਹਿਲਾ ਪ੍ਰੀਮੀਅਰ ਲੀਗ 2025 ਦਾ ਤੀਜਾ ਸੀਜ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਾਰ ਮਹਿਲਾ ਟੀ-20 ਲੀਗ ਦੀ ਸ਼ੁਰੂਆਤ ਰਾਇਲ […]
By : Updated On: 14 Feb 2025 13:01:PM
WPL 2025: ਅੱਜ ਤੋਂ ਸ਼ੁਰੂ ਹੋ ਰਹ ਮਹਿਲਾ ਪ੍ਰੀਮੀਅਰ ਲੀਗ, ਗੁਜਰਾਤ-ਬੈਂਗਲੁਰੂ ਵਿਚਕਾਰ ਪਹਿਲਾ ਮੈਚ, ਜਾਣੋ ਕੀ ਰਹੇਗਾ ਖਾਸ

Women’s Premier League 2025: ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਜਾਇੰਟਸ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ।

ਇਸ਼ਤਿਹਾਰ

Gujarat Giants vs Royal Challengers Bengaluru: ਮਹਿਲਾ ਪ੍ਰੀਮੀਅਰ ਲੀਗ 2025 ਦਾ ਤੀਜਾ ਸੀਜ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਾਰ ਮਹਿਲਾ ਟੀ-20 ਲੀਗ ਦੀ ਸ਼ੁਰੂਆਤ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਤੇ ਗੁਜਰਾਤ ਜਾਇੰਟਸ ਵੂਮੈਨ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਪਹਿਲੀ ਵਾਰ ਇਹ ਟੂਰਨਾਮੈਂਟ ਚਾਰ ਸ਼ਹਿਰਾਂ ਵਡੋਦਰਾ, ਬੈਂਗਲੁਰੂ, ਲਖਨਊ ਅਤੇ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ।

ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਮਾਰੀਜੇਨ ਕਪ, ਮੇਗ ਲੈਨਿੰਗ ਵਰਗੇ ਅੰਤਰਰਾਸ਼ਟਰੀ ਸਿਤਾਰਿਆਂ ਦੇ ਨਾਲ, ਕਸ਼ਵੀ ਗੌਤਮ ਅਤੇ ਪਰੂਣਿਕਾ ਸਿਸੋਦੀਆ ਵਰਗੇ ਨੌਜਵਾਨ ਸਿਤਾਰੇ ਵੀ ਸੁਰਖੀਆਂ ਵਿੱਚ ਰਹਿਣਗੇ। ਅੰਤਰਰਾਸ਼ਟਰੀ ਸਿਤਾਰਿਆਂ ਦੇ ਨਾਲ-ਨਾਲ ਲੀਗ ਦੀ ਅਸਲ ਸਫਲਤਾ ਘਰੇਲੂ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਵੀ ਨਿਰਭਰ ਕਰਦੀ ਹੈ। ਪਹਿਲੇ ਦੋ ਸੈਸ਼ਨਾਂ ਵਿੱਚ ਸ਼੍ਰੇਅੰਕਾ ਪਾਟਿਲ ਅਤੇ ਸਾਈਕਾ ਇਸ਼ਾਕ ਵਰਗੀਆਂ ਖਿਡਾਰਨਾਂ ਨੇ ਦਬਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਟੀਮ ਵਿੱਚ ਵੀ ਜਗ੍ਹਾ ਬਣਾਈ।

ਇਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ

ਗੁਜਰਾਤ ਜਾਇੰਟਸ ਅਤੇ ਆਰਸੀਬੀ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਸਪੋਰਟਸ ਨੈੱਟਵਰਕ 18 ਰਾਹੀਂ ਭਾਰਤ ਵਿੱਚ ਟੀਵੀ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੈਚਾਂ ਦੀ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ‘ਤੇ ਹੋਵੇਗੀ।

ਆਰਸੀਬੀ ਤੇ ਗੁਜਰਾਤ ਹੋਣਗੇ ਆਹਮੋ-ਸਾਹਮਣੇ

ਗੁਜਰਾਤ ਜਾਇੰਟਸ ਅਤੇ ਆਰਸੀਬੀ ਵਿਚਾਲੇ ਹੁਣ ਤੱਕ ਕੁੱਲ 4 ਮੈਚ ਖੇਡੇ ਗਏ ਹਨ। ਇਨ੍ਹਾਂ ਮੈਚਾਂ ‘ਚ ਦੋਵਾਂ ਟੀਮਾਂ ਨੇ 2-2 ਮੈਚ ਜਿੱਤੇ ਹਨ।

Read Latest News and Breaking News at Daily Post TV, Browse for more News

Ad
Ad

Punjab District News