Journalism Of Hope
BREAKING NEWS
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ....ਪੰਜਾਬ ‘ਚ SIR ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ: ਮੁੱਖ ਚੋਣ ਅਫ਼ਸਰ ਪੰਜਾਬ.....ਪੰਜਾਬ ਦੇ 3 PPS ਅਫਸਰਾਂ ਦੇ ਤਬਾਦਲੇ, ਪੜ੍ਹੋ ਸੂਚੀ.....ਪੁਲਿਸ ਵੱਲੋਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ....CM ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਮਨਜ਼ੂਰੀ ਨਹੀਂ, ਕੇਂਦਰ ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ....ਪੰਜਾਬ ’ਚ ਰੈਗੂਲਰ DGP ਦੀ ਨਿਯੁਕਤੀ ਦਾ ਮਾਮਲਾ, ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ

ਵਟਸਐਪ ’ਤੇ ਪੇਰੈਂਟਲ ਕੰਟਰੋਲ: ਹੁਣ ਮਾਪੇ ਤੈਅ ਕਰਨਗੇ ਬੱਚਿਆਂ ਨੂੰ ਕੌਣ ਗਰੁੱਪ ’ਚ ਜੋੜ ਸਕੇਗਾ

Parental controls on WhatsApp: ਨਵੀਂ ਦਿੱਲੀ: ਵਟਸਐਪ ਨੇ 13 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਨਵੇਂ ਪੇਰੈਂਟਲ ਕੰਟਰੋਲ ਫੀਚਰ ਸ਼ੁਰੂ ਕੀਤੇ ਹਨ। ਇਸ ਤਹਿਤ ਮਾਪੇ ਬੱਚਿਆਂ ਦੀ ਪ੍ਰੋਫਾਈਲ, ਗਰੁੱਪ, ਚੈਨਲ, ਸਟੇਟਸ ਅਤੇ ਮੈਟਾ ਏਆਈ ਨਾਲ ਜੁੜੀਆਂ ਸੈਟਿੰਗਾਂ ਨੂੰ ਕੰਟਰੋਲ ਕਰ ਸਕਣਗੇ। ਨਵੇਂ ਕਾਂਟੈਕਟ ਦੇ ਜੁੜਨ ’ਤੇ ਮਾਪਿਆਂ ਨੂੰ ਨੋਟੀਫਿਕੇਸ਼ਨ ਮਿਲੇਗਾ। ਜੇਕਰ ਬੱਚਾ ਲਗਾਈਆਂ […]
By : Updated On: 02 Oct 2026 09:10:AM
ਵਟਸਐਪ ’ਤੇ ਪੇਰੈਂਟਲ ਕੰਟਰੋਲ: ਹੁਣ ਮਾਪੇ ਤੈਅ ਕਰਨਗੇ ਬੱਚਿਆਂ ਨੂੰ ਕੌਣ ਗਰੁੱਪ ’ਚ ਜੋੜ ਸਕੇਗਾ

Parental controls on WhatsApp: ਨਵੀਂ ਦਿੱਲੀ: ਵਟਸਐਪ ਨੇ 13 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਨਵੇਂ ਪੇਰੈਂਟਲ ਕੰਟਰੋਲ ਫੀਚਰ ਸ਼ੁਰੂ ਕੀਤੇ ਹਨ। ਇਸ ਤਹਿਤ ਮਾਪੇ ਬੱਚਿਆਂ ਦੀ ਪ੍ਰੋਫਾਈਲ, ਗਰੁੱਪ, ਚੈਨਲ, ਸਟੇਟਸ ਅਤੇ ਮੈਟਾ ਏਆਈ ਨਾਲ ਜੁੜੀਆਂ ਸੈਟਿੰਗਾਂ ਨੂੰ ਕੰਟਰੋਲ ਕਰ ਸਕਣਗੇ।

ਇਸ਼ਤਿਹਾਰ

ਨਵੇਂ ਕਾਂਟੈਕਟ ਦੇ ਜੁੜਨ ’ਤੇ ਮਾਪਿਆਂ ਨੂੰ ਨੋਟੀਫਿਕੇਸ਼ਨ ਮਿਲੇਗਾ। ਜੇਕਰ ਬੱਚਾ ਲਗਾਈਆਂ ਪਾਬੰਦੀਆਂ ’ਚ ਬਦਲਾਅ ਕਰਨਾ ਚਾਹੇਗਾ ਤਾਂ ਮਾਪਿਆਂ ਦੇ ਪਿਨ ਰਾਹੀਂ ਮਨਜ਼ੂਰੀ ਲੈਣੀ ਪਵੇਗੀ। ਹਾਲਾਂਕਿ ਨਿੱਜੀ ਚੈਟ ਅਤੇ ਕਾਲਾਂ ਐਂਡ-ਟੂ-ਐਂਡ ਐਨਕ੍ਰਿਪਟਡ ਰਹਿਣਗੀਆਂ, ਇਸ ਲਈ ਮਾਪੇ ਵੀ ਇਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਣਗੇ।

5 ਵੱਡੇ ਬਦਲਾਅ

  1. ਪ੍ਰੋਫਾਈਲ: ਮਾਪੇ ਤੈਅ ਕਰ ਸਕਣਗੇ ਕਿ ਬੱਚੇ ਦੀ ਪ੍ਰੋਫਾਈਲ ਫੋਟੋ ਕੌਣ ਦੇਖ ਸਕਦਾ ਹੈ। ਸੈਟਿੰਗ ਬਦਲਣ ਲਈ ਪਿਨ ਦੀ ਲੋੜ ਹੋਵੇਗੀ।
  2. ਗਰੁੱਪ: ਬੱਚੇ ਨੂੰ ਕੌਣ ਗਰੁੱਪ ਵਿੱਚ ਸ਼ਾਮਲ ਕਰ ਸਕਦਾ ਹੈ, ਇਹ ਮਾਪੇ ਤੈਅ ਕਰਨਗੇ। ਬੱਚੇ ਦੇ ਗਰੁੱਪ ਵਿੱਚ ਸ਼ਾਮਲ ਹੋਣ ਜਾਂ ਉਸ ਤੋਂ ਬਾਹਰ ਨਿਕਲਣ ’ਤੇ ਮਾਪਿਆਂ ਨੂੰ ਅਲਰਟ ਮਿਲੇਗਾ। ਗਰੁੱਪ ਦੇ ਮੈਂਬਰਾਂ ਦੀ ਗਿਣਤੀ 30 ਜਾਂ 250 ਹੋਣ ’ਤੇ ਵੀ ਸੂਚਨਾ ਦਿੱਤੀ ਜਾਵੇਗੀ।
  3. ਚੈਨਲ: ਮਾਪੇ ਤੈਅ ਕਰ ਸਕਣਗੇ ਕਿ ਬੱਚਾ ਸਾਰੇ ਚੈਨਲ ਦੇਖ ਸਕੇਗਾ, ਸਿਰਫ਼ ਮਨਜ਼ੂਰਸ਼ੁਦਾ ਚੈਨਲ ਜਾਂ ਕੋਈ ਵੀ ਚੈਨਲ ਨਹੀਂ। ਨਵੇਂ ਚੈਨਲ ਬਣਾਉਣ ’ਤੇ ਵੀ ਰੋਕ ਲਗਾਈ ਜਾ ਸਕਦੀ ਹੈ। ਹਾਲਾਂਕਿ ਪਹਿਲਾਂ ਤੋਂ ਫਾਲੋ ਕੀਤੇ ਚੈਨਲ ਆਪਣੇ ਆਪ ਨਹੀਂ ਹਟਣਗੇ।
  4. ਸਟੇਟਸ: ਬੱਚਾ ਕਿਸ ਦੇ ਸਟੇਟਸ ਦੇਖ ਸਕਦਾ ਹੈ ਅਤੇ ਉਸ ਦਾ ਆਪਣਾ ਸਟੇਟਸ ਕੌਣ ਦੇਖ ਸਕਦਾ ਹੈ, ਇਹ ਸੈਟਿੰਗ ਵੀ ਮਾਪੇ ਤੈਅ ਕਰ ਸਕਣਗੇ।
  5. ਮੈਟਾ ਏਆਈ: ਮਾਪੇ 13+ ਜਾਂ ਵਧੇਰੇ ਸਖ਼ਤ ‘ਲਿਮਿਟਡ ਕੰਟੈਂਟ’ ਸੈਟਿੰਗ ਦੀ ਚੋਣ ਕਰ ਸਕਣਗੇ। ‘ਪ੍ਰਾਈਵੇਟ ਪ੍ਰੋਸੈਸਿੰਗ’ ਵਾਲੀਆਂ ਕੁਝ ਏਆਈ ਸਹੂਲਤਾਂ ਬੱਚਿਆਂ ਲਈ ਉਪਲਬਧ ਨਹੀਂ ਹੋਣਗੀਆਂ।

ਵਟਸਐਪ ਨਾਲ ਸਬੰਧਤ ਇੱਕ ਸਰਵੇਖਣ ਮੁਤਾਬਕ ਭਾਰਤ ਵਿੱਚ 86 ਫੀਸਦੀ ਕਿਸ਼ੋਰਾਂ ਕੋਲ ਆਪਣਾ ਵਟਸਐਪ ਅਕਾਊਂਟ ਹੋਣ ਦੀ ਜਾਣਕਾਰੀ ਮਿਲੀ ਹੈ।

Read Latest News and Breaking News at Daily Post TV, Browse for more News

Ad
Ad

Punjab District News