Journalism Of Hope
BREAKING NEWS
ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਵਿਰੋਧ ਕਰੇਗੀ ਐਕਸ਼ਨ ਕਮੇਟੀ, ਪਰਵਿੰਦਰ ਝੋਟਾ ਦੇ ਪਿਤਾ ਨੇ ਜਤਾਈ ਨਾਰਾਜ਼ਗੀ...... ਪਰਵਿੰਦਰ ਝੋਟਾ ਦੇ ਹੱਕ ’ਚ ਡਟੇ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦਾ ਸ਼ੋਅ ਕੀਤਾ ਰੱਦ...... ਟਾਈਗਰ ਸ਼ਰੌਫ਼ ਦੀ BMW ’ਤੇ 5 ਰਾਊਂਡ ਫਾਇਰਿੰਗ, ਸੱਜੇ ਹੱਥ ’ਤੇ ਬਾਰੂਦ ਨਾਲ ਸੜਨ ਦੇ ਨਿਸ਼ਾਨ, 1 ਵਿਅਕਤੀ ਹਿਰਾਸਤ ’ਚ, ਪੁਲਿਸ ਜਾਂਚ ਜਾਰੀ...... ਟ੍ਰੇਨ ‘ਚ ਉੱਚੀ ਆਵਾਜ਼ ‘ਤੇ ਲੱਗੇਗਾ ਭਾਰੀ ਜੁਰਮਾਨਾ, ਜਾਣੋ ਨਵੇਂ ਨਿਯਮ ਬਾਰੇ...... 99 ਸਾਲ ਦੀ ਉਮਰ ’ਚ ਔਰਤ ਨੇ ਜਹਾਜ਼ ਦੇ ਖੰਭ ’ਤੇ ਕੀਤੀ ਵਾਕ, ਗਿਨੀਜ਼ ਵੱਲੋਂ ਸਨਮਾਨ...... ਫਰਾਂਸ ’ਚ ਹਿੰਸਕ ਪ੍ਰਦਰਸ਼ਨ, 2,400 ਲੋਕ ਗ੍ਰਿਫ਼ਤਾਰ, 1,000 ਪੁਲਿਸ ਮੁਲਾਜ਼ਮ ਜ਼ਖ਼ਮੀ......

ਪੰਜਾਬ ’ਚ 24 ਘੰਟਿਆਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ‘ਚ ਭਾਰੀ ਵਾਧਾ: 90 ਨੋਡਲ ਅਫ਼ਸਰਾਂ ਨੂੰ ਨੋਟਿਸ ਜਾਰੀ

Increase in stubble burning cases in Punjab: ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਆ ਗਈ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ 24 ਘੰਟਿਆਂ ਵਿੱਚ ਪਰਾਲੀ ਸਾੜਨ ਦੇ ਮਾਮਲੇ 220 ਤੋਂ ਵਧ ਕੇ 343 ਹੋ ਗਏ ਹਨ। ਮਾਝਾ ਖੇਤਰ ਵਿੱਚ ਸਥਿਤੀ ਸਭ ਤੋਂ ਚਿੰਤਾਜਨਕ ਹੈ, […]
By : Updated On: 20 Oct 2026 09:22:AM
ਪੰਜਾਬ ’ਚ 24 ਘੰਟਿਆਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ‘ਚ ਭਾਰੀ ਵਾਧਾ: 90 ਨੋਡਲ ਅਫ਼ਸਰਾਂ ਨੂੰ ਨੋਟਿਸ ਜਾਰੀ

Increase in stubble burning cases in Punjab: ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਆ ਗਈ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ 24 ਘੰਟਿਆਂ ਵਿੱਚ ਪਰਾਲੀ ਸਾੜਨ ਦੇ ਮਾਮਲੇ 220 ਤੋਂ ਵਧ ਕੇ 343 ਹੋ ਗਏ ਹਨ। ਮਾਝਾ ਖੇਤਰ ਵਿੱਚ ਸਥਿਤੀ ਸਭ ਤੋਂ ਚਿੰਤਾਜਨਕ ਹੈ, ਜਿੱਥੇ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਨੂੰ ਪਛਾੜ ਕੇ ਸੂਬੇ ਵਿੱਚ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਇਸ ਦੌਰਾਨ 90 ਨੋਡਲ ਅਫ਼ਸਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਤਰਨਤਾਰਨ ’ਚ ਸਭ ਤੋਂ ਵੱਧ 166 ਮਾਮਲੇ
ਤਰਨਤਾਰਨ ਵਿੱਚ ਪਰਾਲੀ ਸਾੜਨ ਦੇ 166 ਮਾਮਲੇ ਸਾਹਮਣੇ ਆਏ ਹਨ। ਪ੍ਰਸ਼ਾਸਨ ਨੇ 39 ਥਾਵਾਂ ’ਤੇ ਪਰਾਲੀ ਸਾੜਨ ਦੀ ਪੁਸ਼ਟੀ ਕੀਤੀ ਹੈ। ਕਿਸਾਨਾਂ ’ਤੇ 2.05 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿੱਚੋਂ ਇਕ ਲੱਖ ਰੁਪਏ ਵਸੂਲੇ ਜਾ ਚੁੱਕੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 14 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 39 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਗਈ ਹੈ।

ਅੰਮ੍ਰਿਤਸਰ 111 ਮਾਮਲਿਆਂ ਨਾਲ ਦੂਜੇ ਨੰਬਰ ’ਤੇ
ਦੋ ਦਿਨ ਪਹਿਲਾਂ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਸੂਬੇ ’ਚ ਪਹਿਲੇ ਨੰਬਰ ’ਤੇ ਰਹਿਣ ਵਾਲਾ ਅੰਮ੍ਰਿਤਸਰ ਹੁਣ 111 ਮਾਮਲਿਆਂ ਨਾਲ ਦੂਜੇ ਸਥਾਨ ’ਤੇ ਆ ਗਿਆ ਹੈ। ਇੱਥੇ 29 ਖੇਤਾਂ ਵਿੱਚ ਅੱਗ ਲੱਗਣ ਦੀ ਪੁਸ਼ਟੀ ਹੋਈ ਹੈ। ਪ੍ਰਸ਼ਾਸਨ ਨੇ 1.35 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ, ਜਿਸ ਵਿੱਚੋਂ 70 ਹਜ਼ਾਰ ਰੁਪਏ ਵਸੂਲ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਤਿੰਨ ਐੱਫਆਈਆਰ ਦਰਜ ਹੋਈਆਂ ਹਨ, ਜਦਕਿ ਲਾਪਰਵਾਹੀ ਦੇ ਦੋਸ਼ ਹੇਠ 10 ਨੋਡਲ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਸੂਬੇ ’ਚ 4.10 ਲੱਖ ਰੁਪਏ ਜੁਰਮਾਨਾ
ਸੂਬੇ ਭਰ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਹੁਣ ਤੱਕ 4.10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿੱਚੋਂ 1.95 ਲੱਖ ਰੁਪਏ ਵਸੂਲੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕੁੱਲ 22 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 57 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਗਈ ਹੈ। ਇਸ ਕਾਰਨ ਕਿਸਾਨਾਂ ਨੂੰ ਭਵਿੱਖ ਵਿੱਚ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ।

ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ, ਤਰਨਤਾਰਨ ਵਿੱਚ 166 ਅਤੇ ਅੰਮ੍ਰਿਤਸਰ ਵਿੱਚ 111 ਮਾਮਲੇ ਸਾਹਮਣੇ ਆਏ ਹਨ। ਫਿਰੋਜ਼ਪੁਰ ਵਿੱਚ 14 ਅਤੇ ਗੁਰਦਾਸਪੁਰ ਵਿੱਚ 13 ਮਾਮਲੇ ਦਰਜ ਕੀਤੇ ਗਏ ਹਨ।

ਅੰਕੜਿਆਂ ਮੁਤਾਬਕ, 16 ਅਕਤੂਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ 191 ਘਟਨਾਵਾਂ ਸਾਹਮਣੇ ਆਈਆਂ ਸਨ। ਉਸ ਸਮੇਂ 78 ਮਾਮਲਿਆਂ ਨਾਲ ਅੰਮ੍ਰਿਤਸਰ ਪਹਿਲੇ ਅਤੇ 72 ਮਾਮਲਿਆਂ ਨਾਲ ਤਰਨਤਾਰਨ ਦੂਜੇ ਨੰਬਰ ’ਤੇ ਸੀ। 17 ਅਕਤੂਬਰ ਨੂੰ ਮਾਮਲਿਆਂ ਦੀ ਗਿਣਤੀ 220 ਸੀ, ਜਦਕਿ 18 ਅਕਤੂਬਰ ਨੂੰ ਇਹ ਵਧ ਕੇ 343 ਹੋ ਗਈ।

Read Latest News and Breaking News at Daily Post TV, Browse for more News

Ad
Ad

Punjab District News