ਸਾਬਕਾ ਵਿਜੀਲੈਂਸ SSP ਵਿਰੁੱਧ FIR ਦਰਜ, ਦਾਜ਼ ਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ
Mohali Ex SSP Dowry Harassment Case; ਪੁਲਿਸ ਥਾਣਾ ਮਟੌਰ ਦੇ ਵਿੱਚ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਹਰਗੋਬਿੰਦ ਸਿੰਘ ਅਤੇ ਉਸਦੀ ਪਤਨੀ ਅਤੇ ਵਿਜੀਲੈਂਸ ਵਿੱਚ ਤੈਨਾਤ ਕੁਲਦੀਪ ਰਾਜ ਸਿੰਘ ਉੱਤੇ ਵੀ ਪੁਲਿਸ ਥਾਣਾ ਮਟੌਰ ’ਚ ਐਫਆਈਆਰ ਵਿੱਚ 315 (2) bns , 85 bns, 115(2) bns,ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁਹਾਲੀ ’ਚ ਸਾਬਕਾ ਵਿਜੀਲੈਂਸ ਐਸਐਸਪੀ ਹਰਗੋਬਿੰਦ ਸਿੰਘ ਉਸ ਦੀ ਪਤਨੀ ਅਤੇ ਪੁੱਤ ਦੇ ਖਿਲਾਫ ਦਾਜ ਮੰਗਣ ਦੇ ਇਲਜ਼ਾਮਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਰਗੋਬਿੰਦ ਸਿੰਘ ਦੀ ਨੂੰਹ ਨੇ ਉਸ ’ਤੇ ਦਾਜ ਮੰਗਣ ਦੇ ਇਲਜ਼ਾਮ ਲਗਾਏ ਹਨ। ਐਸਐਸਪੀ ਦਾ ਪੁੱਤ ਕੁਲਦੀਪ ਰਾਜ ਸਿੰਘ ਵੀ ਵਿਜੀਲੈਂਸ ’ਚ ਤੈਨਾਤ ਹੈ।
ਪੁਲਿਸ ਥਾਣਾ ਮਟੌਰ ਦੇ ਵਿੱਚ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਹਰਗੋਬਿੰਦ ਸਿੰਘ ਅਤੇ ਉਸਦੀ ਪਤਨੀ ਅਤੇ ਵਿਜੀਲੈਂਸ ਵਿੱਚ ਤੈਨਾਤ ਕੁਲਦੀਪ ਰਾਜ ਸਿੰਘ ਉੱਤੇ ਵੀ ਪੁਲਿਸ ਥਾਣਾ ਮਟੌਰ ’ਚ ਐਫਆਈਆਰ ਵਿੱਚ 315 (2) bns , 85 bns, 115(2) bns,ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜ ਸਾਲ ਪਹਿਲਾਂ ਗੁਰਪ੍ਰੀਤ ਕੌਰ ਦਾ ਵਿਆਹ ਹਰਗੋਬਿੰਦ ਸਿੰਘ ਦੇ ਪੁੱਤਰ ਕੁਲਦੀਪ ਰਾਜ ਸਿੰਘ ਨਾਲ ਹੋਇਆ ਸੀ। ਉਸ ਸਮੇਂ ਤੋਂ ਲਗਾਤਾਰ ਦਾਜ ਦੀ ਮੰਗ ਕੀਤੀ ਜਾ ਰਹੀ ਹੈ ਦਹੇਜ ਦੇ ਨਾਲ ਕੁੱਟਮਾਰ ਗਾਲੀ ਗਲੋਚ ਕਰਨ ਦੇ ਇਲਜਾਮ ਲਗਾਏ ਗਏ ਹਨ।
ਪੁਲਿਸ ਥਾਣਾ ਮਟੌਰ ਦੇ ਮੁਖੀ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦਾ ਪੱਖ ਸੁਣ ਲਿਆ ਗਿਆ ਅਤੇ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।