Amarnath Yatra 2025: ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਦੇ ਸਾਰੇ ਪ੍ਰਬੰਧ ਲਗਭਗ ਪੂਰੇ ਹੋ ਗਏ ਹਨ। ਇਸ ਸਾਲ ਹੁਣ ਤੱਕ ਲਗਭਗ 3.5 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਸ਼ਰਧਾਲੂਆਂ ਨੇ ਅਜੇ ਤੱਕ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਨ੍ਹਾਂ ਲਈ ਸੋਮਵਾਰ ਤੋਂ ਜੰਮੂ ‘ਚ ਆਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਵੈਸ਼ਨਵੀ ਧਾਮ, ਪੰਚਾਇਤ ਭਵਨ ਤੇ ਮਹਾਜਨ ਸਭਾ ‘ਚ ਤਿੰਨ ਨਵੇਂ ਰਜਿਸਟ੍ਰੇਸ਼ਨ ਕੇਂਦਰ ਸ਼ੁਰੂ ਹੋਣਗੇ। ਇਹ ਕੇਂਦਰ ਸਵੇਰੇ 7 ਵਜੇ ਖੁੱਲ੍ਹਣਗੇ।
ਹਰੇਕ ਕੇਂਦਰ ‘ਤੇ ਰੋਜ਼ਾਨਾ ਸਿਰਫ਼ ਦੋ ਹਜ਼ਾਰ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਪ੍ਰਸ਼ਾਸਨ ਵਲੋਂ ਵਿਸ਼ੇਸ਼ ਰਜਿਸਟ੍ਰੇਸ਼ਨ ਕੇਂਦਰ ਸਥਾਪਿਤ ਕੀਤੇ ਗਏ ਹਨ। ਸ਼ਰਧਾਲੂਆਂ ਦਾ ਪਹਿਲਾ ਜੱਥਾ 2 ਜੁਲਾਈ ਨੂੰ ਜੰਮੂ ਦੇ ਭਗਵਤੀਨਗਰ ਬੇਸ ਕੈਂਪ ਤੋਂ ਰਵਾਨਾ ਹੋਵੇਗਾ। ਅਮਰਨਾਥ ਯਾਤਰਾ 3 ਜੁਲਾਈ ਤੋਂ 9 ਅਗਸਤ (38 ਦਿਨ) ਤੱਕ ਪਹਿਲਗਾਮ ਰੂਟ ਤੇ ਬਾਲਟਾਲ ਰੂਣ ਰਾਹੀਂ ਹੋਵੇਗੀ। ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ ਪਹਿਲਗਾਮ ਰੂਟ 48 ਕਿਲੋਮੀਟਰ ਲੰਬਾ ਹੈ, ਜਦਕਿ ਗੰਦਰਬਲ ਜ਼ਿਲ੍ਹੇ ‘ਚ ਬਾਲਟਾਲ ਰੂਟ ਦੀ ਲੰਬਾਈ 14 ਕਿਲੋਮੀਟਰ ਹੈ।