ਪੱਛਮੀ ਬੰਗਾਲ ਦੇ ਅਲੀਪੁਰਦੁਆਰ ਵਿੱਚ ਭੂਚਾਲ ਦੇ ਝਟਕੇ
Earthquake tremors in West Bengal.: ਪੱਛਮੀ ਬੰਗਾਲ: ਪੱਛਮੀ ਬੰਗਾਲ ਦੇ ਅਲੀਪੁਰਦੁਆਰ ਵਿੱਚ ਅੱਜ ਸਵੇਰੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਮੁਤਾਬਕ ਭੂਚਾਲ ਸਵੇਰੇ 6 ਵੱਜ ਕੇ 56 ਮਿੰਟ ’ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.0 ਮਾਪੀ ਗਈ। NCS ਅਨੁਸਾਰ ਭੂਚਾਲ ਦਾ ਕੇਂਦਰ 26.445 ਉੱਤਰੀ ਅਕਸ਼ਾਂਸ਼ ਅਤੇ 89.560 […]
By :
Ranjit Singh
Published: 11 Sep 2026 09:01:AM
- ਸਵੇਰੇ 6:56 ਵਜੇ ਆਇਆ ਭੂਚਾਲ
- 9 ਕਿਲੋਮੀਟਰ ਡੂੰਘਾਈ ’ਤੇ ਸੀ ਕੇਂਦਰ
- ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ
Earthquake tremors in West Bengal.: ਪੱਛਮੀ ਬੰਗਾਲ: ਪੱਛਮੀ ਬੰਗਾਲ ਦੇ ਅਲੀਪੁਰਦੁਆਰ ਵਿੱਚ ਅੱਜ ਸਵੇਰੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਮੁਤਾਬਕ ਭੂਚਾਲ ਸਵੇਰੇ 6 ਵੱਜ ਕੇ 56 ਮਿੰਟ ’ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.0 ਮਾਪੀ ਗਈ।
NCS ਅਨੁਸਾਰ ਭੂਚਾਲ ਦਾ ਕੇਂਦਰ 26.445 ਉੱਤਰੀ ਅਕਸ਼ਾਂਸ਼ ਅਤੇ 89.560 ਪੂਰਬੀ ਦੇਸ਼ਾਂਤਰ ’ਤੇ ਸੀ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਕਰੀਬ 9 ਕਿਲੋਮੀਟਰ ਹੇਠਾਂ ਮਾਪੀ ਗਈ। ਭੂਚਾਲ ਦਾ ਕੇਂਦਰ ਅਲੀਪੁਰਦੁਆਰ ਜ਼ਿਲ੍ਹੇ ਵਿੱਚ ਹੀ ਰਿਹਾ। ਇਹ ਇਲਾਕਾ ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ ਅਤੇ ਭੂਟਾਨ ਤੇ ਅਸਾਮ ਦੀ ਸਰਹੱਦ ਦੇ ਨੇੜੇ ਪੈਂਦਾ ਹੈ।
ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
