ਏਸ਼ੀਅਨ ਗੇਮਜ਼ ’ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਮਗਾ
India’s women’s kabaddi team won gold medal: ਨਵੀਂ ਦਿੱਲੀ: ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਇੱਕ ਹੋਰ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਮਜ਼ਬੂਤ ਈਰਾਨੀ ਟੀਮ ਨੂੰ 37-34 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਹਮਲਾਵਰ ਰਣਨੀਤੀ ਅਪਣਾਈ ਅਤੇ ਆਪਣਾ […]
By :
Ranjit Singh
Updated On: 26 Sep 2026 11:34:AM
- ਫਾਈਨਲ ’ਚ ਈਰਾਨ ਨੂੰ 37-34 ਨਾਲ ਹਰਾਇਆ, ਭਾਰਤ ਦਾ ਚੌਥਾ ਗੋਲਡ ਮੈਡਲ
India’s women’s kabaddi team won gold medal: ਨਵੀਂ ਦਿੱਲੀ: ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਇੱਕ ਹੋਰ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਮਜ਼ਬੂਤ ਈਰਾਨੀ ਟੀਮ ਨੂੰ 37-34 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ।
ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਹਮਲਾਵਰ ਰਣਨੀਤੀ ਅਪਣਾਈ ਅਤੇ ਆਪਣਾ ਦਬਦਬਾ ਕਾਇਮ ਰੱਖਿਆ। ਪਹਿਲੇ ਹਾਫ਼ ਵਿੱਚ ਭਾਰਤ ਨੇ 22 ਅੰਕ ਹਾਸਲ ਕੀਤੇ, ਜਦਕਿ ਈਰਾਨ ਦੀ ਟੀਮ 16 ਅੰਕਾਂ ’ਤੇ ਰਹੀ।
ਦੂਜੇ ਹਾਫ਼ ਵਿੱਚ ਈਰਾਨ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਭਾਰਤ ਨੂੰ ਸਖ਼ਤ ਟੱਕਰ ਦਿੱਤੀ। ਹਾਲਾਂਕਿ ਭਾਰਤੀ ਖਿਡਾਰੀਆਂ ਨੇ ਅੰਤ ਤੱਕ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੁਕਾਬਲਾ 37-34 ਨਾਲ ਆਪਣੇ ਨਾਂ ਕਰ ਲਿਆ। ਏਸ਼ੀਅਨ ਗੇਮਜ਼ ਦੇ ਇਤਿਹਾਸ ਵਿੱਚ ਇਹ ਭਾਰਤੀ ਮਹਿਲਾ ਕਬੱਡੀ ਟੀਮ ਦਾ ਚੌਥਾ ਸੋਨ ਤਮਗਾ ਹੈ।
