Banner
Banner

ਸੂਬੇ ਭਰ ‘ਚ ਲਗਾਤਾਰ ਫਿਰ ਤੋਂ ਦੋ ਸਰਕਾਰੀ ਛੁੱਟੀਆਂ, ਸਕੂਲ,ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

Punjab holidays May; ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਲਗਾਤਾਰ ਦੋ ਦਿਨ 28 ਅਤੇ 29 ਮਈ ਨੂੰ ਛੁੱਟੀਆਂ ਰਹਿਣਗੀਆਂ। ਜਾਣਕਾਰੀ ਮੁਤਾਬਕ 28 ਮਈ ਨੂੰ ਈਦ (ਈਦ-ਉਲ-ਜ਼ੂਹਾ) ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ। ਪਹਿਲਾਂ ਇਹ ਛੁੱਟੀ 27 ਮਈ ਨੂੰ ਸੀ, ਪਰ ਭਾਰਤ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਇਸ […]
Jaspreet Singh
By : Published: 27 May 2026 18:25:PM
ਸੂਬੇ ਭਰ ‘ਚ ਲਗਾਤਾਰ ਫਿਰ ਤੋਂ ਦੋ ਸਰਕਾਰੀ ਛੁੱਟੀਆਂ, ਸਕੂਲ,ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

Punjab holidays May; ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਲਗਾਤਾਰ ਦੋ ਦਿਨ 28 ਅਤੇ 29 ਮਈ ਨੂੰ ਛੁੱਟੀਆਂ ਰਹਿਣਗੀਆਂ।

ਜਾਣਕਾਰੀ ਮੁਤਾਬਕ 28 ਮਈ ਨੂੰ ਈਦ (ਈਦ-ਉਲ-ਜ਼ੂਹਾ) ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ। ਪਹਿਲਾਂ ਇਹ ਛੁੱਟੀ 27 ਮਈ ਨੂੰ ਸੀ, ਪਰ ਭਾਰਤ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਇਸ ਨੂੰ ਬਦਲ ਕੇ 28 ਮਈ ਕਰ ਦਿੱਤਾ ਗਿਆ ਹੈ। ਇਸ ਕਾਰਨ ਪੰਜਾਬ ਭਰ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਇਸ ਤੋਂ ਬਾਅਦ 29 ਮਈ ਨੂੰ ਵੀ ਕਈ ਥਾਵਾਂ ‘ਤੇ ਛੁੱਟੀ ਰਹੇਗੀ ਕਿਉਂਕਿ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੀ ਗਿਣਤੀ ਉਸ ਦਿਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਜਾ ਰਹੀ ਹੈ। ਜਿੱਥੇ-ਜਿੱਥੇ ਕਾਊਂਟਿੰਗ ਸੈਂਟਰ ਬਣਾਏ ਗਏ ਹਨ, ਉੱਥੇ ਸਕੂਲਾਂ ਅਤੇ ਸਟਾਫ਼ ਲਈ ਛੁੱਟੀ ਰਹੇਗੀ।

ਰੂਪਨਗਰ ਜ਼ਿਲ੍ਹੇ ਵਿੱਚ ਸਰਕਾਰੀ ਕਾਲਜ ਰੂਪਨਗਰ, ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆ (ਸ੍ਰੀ ਚਮਕੌਰ ਸਾਹਿਬ), ਸ਼ਹੀਦ ਸਿਪਾਹੀ ਪਰਗਨ ਸਿੰਘ ਹਾਈ ਸਕੂਲ ਮਟੌਰ (ਸ੍ਰੀ ਅਨੰਦਪੁਰ ਸਾਹਿਬ), ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ, ਸਕੂਲ ਆਫ ਐਮਿਨੈਂਸ ਸ੍ਰੀ ਕੀਰਤਪੁਰ ਸਾਹਿਬ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੰਗਲ ਨੂੰ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ, ਜਿੱਥੇ 29 ਮਈ ਨੂੰ ਛੁੱਟੀ ਰਹੇਗੀ।

ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿੱਚ ਵੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਉਨ੍ਹਾਂ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਿੱਥੇ ਵੋਟਾਂ ਦੀ ਗਿਣਤੀ ਹੋਣੀ ਹੈ।

ਹੋਰ ਜ਼ਿਲ੍ਹਿਆਂ ਵਿੱਚ ਵੀ ਜਿੱਥੇ-ਜਿੱਥੇ ਕਾਊਂਟਿੰਗ ਸੈਂਟਰ ਹਨ, ਉੱਥੇ ਸਬੰਧਤ ਸਕੂਲਾਂ ਅਤੇ ਸਟਾਫ਼ ਲਈ 29 ਮਈ ਨੂੰ ਛੁੱਟੀ ਰਹੇਗੀ।

Read Latest News and Breaking News at Daily Post TV, Browse for more News

Ad
Ad