Champions Trophy 2025: ਭਾਰਤ ਦੀ ਸ਼ਾਨਦਾਰ ਜਿੱਤ ’ਤੇ ਸ਼ੋਏਬ ਅਖ਼ਤਰ ਦਾ ਵੱਡਾ ਬਿਆਨ, ਪਾਕਿਸਤਾਨ ਲਈ ਚੁਣੌਤੀ

Champions Trophy 2025 ;- ਭਾਰਤ ਨੇ ਚੈਂਪਿਅਨਜ਼ ਟ੍ਰਾਫੀ 2025 ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ। ਸ਼ੁਭਮਨ ਗਿੱਲ ਨੇ 129 ਗੇਂਦਾਂ ’ਤੇ ਨਾਅਬਾਦ 101 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਮੁਹੰਮਦ ਸ਼ਮੀ ਨੇ ਆਪਣੀ ਧਮਾਕੇਦਾਰ ਗੇਂਦਬਾਜ਼ੀ ਨਾਲ 5 ਵਿਕਟ ਲੈਕੇ ਬੰਗਲਾਦੇਸ਼ ਦੀ ਪੂਰੀ ਟੀਮ ਨੂੰ 228 ਰਨਾਂ ’ਤੇ ਆਲ ਆਉਟ ਕਰ ਦਿੱਤਾ। […]
ਮਨਵੀਰ ਰੰਧਾਵਾ
By : Updated On: 21 Feb 2025 18:43:PM
Champions Trophy 2025: ਭਾਰਤ ਦੀ ਸ਼ਾਨਦਾਰ ਜਿੱਤ ’ਤੇ ਸ਼ੋਏਬ ਅਖ਼ਤਰ ਦਾ ਵੱਡਾ ਬਿਆਨ, ਪਾਕਿਸਤਾਨ ਲਈ ਚੁਣੌਤੀ

Champions Trophy 2025 ;- ਭਾਰਤ ਨੇ ਚੈਂਪਿਅਨਜ਼ ਟ੍ਰਾਫੀ 2025 ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ। ਸ਼ੁਭਮਨ ਗਿੱਲ ਨੇ 129 ਗੇਂਦਾਂ ’ਤੇ ਨਾਅਬਾਦ 101 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਮੁਹੰਮਦ ਸ਼ਮੀ ਨੇ ਆਪਣੀ ਧਮਾਕੇਦਾਰ ਗੇਂਦਬਾਜ਼ੀ ਨਾਲ 5 ਵਿਕਟ ਲੈਕੇ ਬੰਗਲਾਦੇਸ਼ ਦੀ ਪੂਰੀ ਟੀਮ ਨੂੰ 228 ਰਨਾਂ ’ਤੇ ਆਲ ਆਉਟ ਕਰ ਦਿੱਤਾ। ਭਾਰਤ ਨੇ ਇਹ ਟੀਚਾ 6 ਵਿਕਟਾਂ ਖੋ ਕੇ ਹਾਸਲ ਕਰ ਲਿਆ।

ਸ਼ੋਏਬ ਅਖ਼ਤਰ ਨੇ ਭਾਰਤ ਦੀ ਜਿੱਤ ’ਤੇ ਕਿਹਾ – “ਪਾਕਿਸਤਾਨ ਲਈ ਅਸਾਨ ਨਹੀਂ ਹੋਵੇਗਾ”

ਭਾਰਤ ਦੀ ਜਿੱਤ ’ਤੇ ਪਾਕਿਸਤਾਨ ਦੇ ਲੈਜੈਂਡਰੀ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਕਿਹਾ ਕਿ ਭਾਰਤ ਆਪਣੇ ਹੀ ਘਰੇਲੂ ਹਾਲਾਤਾਂ ’ਚ ਖੇਡ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਮੈਜ਼ਬਾਨੀ ਕਰ ਰਹੇ ਹਾਂ, ਪਰ ਭਾਰਤ ਦਾ ਘਰੇਲੂ ਮੈਦਾਨ ਹੁਣ ਦੁਬਈ ਬਣ ਗਿਆ ਹੈ। ਇਹਨਾਂ ਹਾਲਾਤਾਂ ’ਚ ਭਾਰਤ ਦੀ ਟੀਮ ਹੋਰ ਮਜ਼ਬੂਤ ਹੋ ਜਾਂਦੀ ਹੈ।”

ਉਨ੍ਹਾਂ ਭਾਰਤੀ ਬੱਲੇਬਾਜ਼ੀ ਦੀ ਤਾਰੀਫ਼ ਕਰਦਿਆਂ ਕਿਹਾ, “ਭਾਰਤ ਦੀ ਬੱਲੇਬਾਜ਼ੀ ਕਦੇ ਖ਼ਤਮ ਹੋਣ ਵਾਲੀ ਨਹੀਂ। ਉਨ੍ਹਾਂ ਕੋਲ ਸ਼ਾਨਦਾਰ ਬੱਲੇਬਾਜ਼ ਹਨ ਜੋ ਹਰ ਸਥਿਤੀ ’ਚ ਕਾਮਯਾਬ ਹੋ ਸਕਦੇ ਹਨ। 23 ਫਰਵਰੀ ਨੂੰ ਜਦ ਪਾਕਿਸਤਾਨ ਭਾਰਤ ਦੇ ਖ਼ਿਲਾਫ਼ ਖੇਡੇਗਾ, ਤਾਂ ਭਾਰਤ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ।”

https://twitter.com/_FaridKhan/status/1887978818054525317

“ਪਾਕਿਸਤਾਨ ਨੂੰ ਭਾਰਤ ਵਰਗਾ ਬਣਨਾ ਪਵੇਗਾ”

ਸ਼ੋਏਬ ਅਖ਼ਤਰ ਨੇ ਪਾਕਿਸਤਾਨ ਦੀ ਟੀਮ ਨੂੰ ਵੀ ਚੈਤਾਵਨੀ ਦਿੰਦਿਆਂ ਕਿਹਾ ਕਿ “ਜੇਕਰ ਪਾਕਿਸਤਾਨ ਚੰਗਾ ਖੇਡਦਾ ਹੈ, ਤਾਂ ਉਹ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਦਾ ਹੈ। ਪਰ ਇਹਨਾਂ ਹਾਲਾਤਾਂ ’ਚ ਭਾਰਤ ਨੂੰ ਹਰਾਉਣਾ ਬਹੁਤ ਮੁਸ਼ਕਲ ਜਾਪ ਰਿਹਾ ਹੈ।”

ਉਨ੍ਹਾਂ ਆਖ਼ਿਰ ’ਚ ਕਿਹਾ, “ਭਾਰਤ ਇਸ ਟੂਰਨਾਮੈਂਟ ਨੂੰ ਜਿੱਤਣ ਦੇ ਸਭ ਤੋਂ ਵੱਡੇ ਦਾਅਵੇਦਾਰਾਂ ’ਚੋਂ ਇੱਕ ਹੈ। ਹਾਲਾਂਕਿ, ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵੀ ਮਜ਼ਬੂਤ ਹਨ, ਪਰ ਭਾਰਤ ਨੂੰ ਰੋਕਣਾ ਸੌਖਾ ਨਹੀਂ।”

ਹੁਣ 23 ਫਰਵਰੀ ਨੂੰ ਹੋਵੇਗਾ ਭਾਰਤ ਤੇ ਪਾਕਿਸਤਾਨ ਚ ਟੱਕਰ ਦਾ ਮੈਚ

Read Latest News and Breaking News at Daily Post TV, Browse for more News

Ad
Ad